Popular Posts

Saturday 27 August 2011

ਯਾਰਾ ਵੇ ਲਿਖਾਰੀਆ !

ਹੀਰਾਂ ਅਤੇ ਰਾਂਝਿਆਂ ਦੇ ਜਨਮ ਹਜ਼ਾਰਾਂ ਹੋਏ,
ਓਹਨਾਂ ਦੀਆਂ ਪ੍ਰੀਤਾਂ ਬਾਰੇ ਗੀਤ ਲਿਖੀਂ ਦੋਸਤਾ
ਕਿੰਨੇ ਪੁੱਤ ਜੋਗੇ ਹੋਏ ਪੂਰਨ ਜਹੇ ਮਾਵਾਂ ਦੇ
ਜੋਗੀਆਂ ਦੇ ਗੀਤਾਂ ਬਾਰੇ ਗੀਤ ਲਿਖੀਂ ਦੋਸਤਾ l

ਆਪਣਾ ਬਣਾਕੇ ਜੇਹੜੇ ਝੂਠ ਬੋਲ ਠੱਗ ਗਏ
ਕੇਹੜੀ ਮਜਬੂਰੀ ਵਿਚ ਯਾਰ ਸਾਥ ਛਡ ਗਏ
ਘਰ ਛਡ ਲੋਕੀਂ ਪਰਦੇਸਾਂ ਨੂੰ ਕਿਓਂ ਭਜ ਗਏ
ਕੁਝ ਨਿਘੇ ਕੁਝ ਠੰਡੇ ਸੀਤ ਲਿਖੀਂ ਦੋਸਤਾ l

ਫੁੱਲ ਜੇਹੜੇ ਖਾ ਲਏ ਖੁਦ ਵਾੜ ਨੇ ਹੀ ਓਹਨਾਂ ਬਾਰੇ
ਲੁੱਟ ਲਏ ਜੇਹੜੇ ਸਰਕਾਰ ਨੇ ਹੀ ਓਹਨਾਂ ਬਾਰੇ
ਰੋਟੀ ਦੀ ਲੜਾਈ ਜਿਹਨਾਂ ਲੜੀ ਧੀਆਂ ਪੁੱਤਾਂ ਲਈ
ਕੋਝੀਆਂ ਕੁਰੀਤਾਂ ਬਾਰੇ ਗੀਤ ਲਿਖੀਂ ਦੋਸਤਾ l

ਫੇਰ ਕਦੇ ਵੇਹਲ ਮਿਲੇ, ਜਾਂ ਜੇ ਤੇਰਾ ਮਨ ਕਰੇ
ਸ਼ਬਦਾਂ ਦੇ ਸਾਗਰਾਂ ਚੋਂ ਲੱਪ ਕੁ ਸਿਆਹੀ ਸਰੇ
ਥਕ ਰਹੇ ਆਦਮੀ ਦੇ ਮਰ ਰਹੇ ਮਨ ਬਾਰੇ
ਹੁਣ ਨਾ ਪਛਾਣੇ ਜਾਂਦੇ ਪਹਿਲਾਂ ਵਾਲੇ ਚੰਨ ਬਾਰੇ
ਕਿਵੇਂ ਬੁਝੀ ਜ਼ਿੰਦਗੀ ਚੋਂ ਪ੍ਰੀਤ ਲਿਖੀਂ ਦੋਸਤਾ l

ਮੇਰੀ ਭਾਵੇਂ ਨਾ ਵੀ ਮੰਨੀਂ ਦਿਲ ਦੀ ਜ਼ਰੂਰ ਸੁਣੀਂ
ਜਦੋਂ ਵੀ ਲਿਖੇਂ ਤੂੰ ਸਚੇ ਗੀਤ ਲਿਖੀਂ ਦੋਸਤਾ.....

1 comment: