ਮੇਰੀ ਅਖ ਦੇ ਸਮੁੰਦਰ ਵਿਚੋਂ ਸਾਰਾ ਮੁੱਕ ਗਿਆ ਪਾਣੀ
ਤੇਰੀ ਹੀ ਅਖ ਨਾ ਰੋਈ ਕੇਹੀ ਪਥਰ ਦੀ ਹੈ ਮਰਜਾਣੀ l
ਤਿੜਕਦੀ ਭੁਰਦੀ ਨੂੰ ਮੈ ਹੀ ਬੜਾ ਚਿਰ ਸਾਂਭਦਾ ਆਇਆ
ਤੇਰੀ ਮਰਜ਼ੀ ਹੈ ਇਹੀ ਤਾਂ ਲੈ ਫਿਰ ਟੁੱਟ ਗਈ ਕਹਾਣੀ l
ਮੇਰੇ ਲਈ ਰਾਤ ਵੀ ਸੁੱਤੀ ਹੈ ਤਾਰੇ ਵੀ ਤੇ ਤੂੰ ਵੀ ਫਿਰ ਭਲਾ
ਹੁੰਗਾਰਾ ਜਿਸ ਦਾ ਨਹੀਂ ਮਿਲਦਾ ਅਗਾਂਹ ਕੀ ਬਾਤ ਓਹ ਪਾਣੀ l
ਮੈਂ ਤਾਂ 'ਕੱਲਿਆਂ ਵੀ ਦੁਸ਼ਵਾਰੀਆਂ 'ਚੋਂ ਲੰਘ ਹੀ ਜਾਣਾ ਹੈ
ਫ਼ਰਕ ਇਹ ਹੈ ਬਸ ਮੰਜਿਲ ਤੇ ਤੇਰੀ ਯਾਦ ਨਹੀਂ ਆਣੀ l

No comments:
Post a Comment