Popular Posts

Sunday 2 October 2011

ਮਨ ਆਏ ਦੀ ਗੱਲ

ਮੈਂ ਕੀ ਸਚ ਝੂਠ ਦਾ ਨਿਤਾਰਾ ਕਰਨਾ
ਮੈਂ ਕੀ ਗਿਆਨ ਦੀਆਂ ਪੰਡਾਂ ਖੋਲਣੀਆਂ
ਮੈਂ ਤਾਂ ਬਸ ਕੁਝ   ਕਹਿਣਾ ਹੁੰਦਾ
ਕਿਓਂਕਿ ਕਹੇ ਬਿਨਾ ਨਹੀਂ ਸਰਦਾ
ਕੌੜੇ ਮਿਠੇ, ਖੱਟੇ ਫਿੱਕੇ
ਲੋਕ ਮਿਲੇ ਨੇ
ਵਕ਼ਤ ਰਹੇ ਨੇ
ਸੂਰਜ ਦੀਵੇ ਜੁਗਨੂੰ ਤਾਰੇ
ਯਾਦਾਂ ਵਿਚ ਦਿਨ ਰਾਤ ਜਗੇ ਨੇ
ਗੱਲਾਂ ਕੁਝ  ਮਨ ਨੂੰ ਲਗਦੀਆਂ ਨੇ
ਗੱਲਾਂ ਕੁਝ ਦਿਲ ਤੇ ਲਗਦੀਆਂ ਨੇ
ਰੌਣਕ ਵਾਲੀਆਂ ਵੀ  ਰੌਲੇ ਵਾਲੀਆਂ ਵੀ
ਮਹਿਫਿਲਾਂ, ਢਾਣੀਆਂ, ਮੇਲੇ,  ਪੰਚਾਇਤਾਂ
ਰੋਜ਼ ਲਗਦੀਆਂ ਰਹਿੰਦੀਆਂ ਨੇ
ਕੋਈ ਨਾ ਕੋਈ ਰੰਗ ਤਮਾਸ਼ਾ
ਕੋਈ ਨਾ ਕੋਈ ਗੋਰਖ ਧੰਦਾ
ਚੰਗਾ ਮੰਦਾ
ਹੋਣਾ ਤਾਂ ਕੁਝ ਨਾ ਕੁਝ ਹੁੰਦਾ ਹੀ ਹੈ
ਵਕ਼ਤ ਨੂੰ ਤਾਂ ਫੜਿਆ ਜਾਂਦਾ ਨਹੀਂ
ਰੁਕਿਆ ਖੜ੍ਹਿਆ ਜਾਂਦਾ ਨਹੀਂ
ਕਿਤੋਂ ਖੁਸ਼ੀ ਵੀ ਮਿਲਦੀ ਹੈ
ਕੁਝ ਕੁਝ ਜਰਿਆ ਜਾਂਦਾ ਨਹੀਂ
ਕੁਝ ਚੁਪ ਕਰਕੇ  ਸਹਿ ਲਈਦਾ ਹੈ
ਕਈ ਵਾਰੀ ਕੁਝ ਕਹਿ ਲਈਦਾ ਹੈ
ਕਦੇ ਗਾਲ ਕਢ ਲਈਦੀ ਹੈ
ਕਦੇ ਕਵਿਤਾ ਲਿਖ ਲੈਂਦਾ ਹਾਂ
ਜਦੋਂ ਕਹੇ ਬਿਨਾ ਨਹੀਂ ਸਰਦਾ
ਮੈਂ ਤਾਂ ਬਸ ਕੁਝ   ਕਹਿਣਾ ਹੁੰਦਾ
ਮੈਂ ਕੀ ਗਿਆਨ ਦੀਆਂ ਪੰਡਾਂ ਖੋਲਣੀਆਂ
ਮੈਂ ਕੀ ਸਚ ਝੂਠ ਦਾ ਨਿਤਾਰਾ ਕਰਨਾ
ਮਨ ਆਏ ਦੀ ਗੱਲ ਹੈ ਬਸ
ਮਨ ਦਾ ਜਾਗਦਾ ਰਹਿਣਾ ਜ਼ਿਆਦਾ ਜ਼ਰੂਰੀ ਹੈ ...

2 comments:

  1. ਮੈਂ ਤਾਂ ਬਸ ਕੁਝ ਕਹਿਣਾ ਹੁੰਦਾ
    ਮੈਂ ਕੀ ਗਿਆਨ ਦੀਆਂ ਪੰਡਾਂ ਖੋਲਣੀਆਂ
    ਮੈਂ ਕੀ ਸਚ ਝੂਠ ਦਾ ਨਿਤਾਰਾ ਕਰਨਾ
    ਮਨ ਆਏ ਦੀ ਗੱਲ ਹੈ ਬਸ
    ਮਨ ਦਾ ਜਾਗਦਾ ਰਹਿਣਾ ਜ਼ਿਆਦਾ ਜ਼ਰੂਰੀ ਹੈ ...Beautiful.

    ReplyDelete
  2. ਕਿਤੋਂ ਖੁਸ਼ੀ ਵੀ ਮਿਲਦੀ ਹੈ
    ਕੁਝ ਕੁਝ ਜਰਿਆ ਜਾਂਦਾ ਨਹੀਂ
    ਕੁਝ ਚੁਪ ਕਰਕੇ ਸਹਿ ਲਈਦਾ ਹੈ
    ਕਈ ਵਾਰੀ ਕੁਝ ਕਹਿ ਲਈਦਾ ਹੈ.....ਵਾਹ ਜੀ ਵਾਹ ,ਬਹੁਤ ਖੂਬਸੂਰਤ..!!

    ReplyDelete